13ਜੂਨ2018ਨੂੰ,ਕੈਨੇਡਾ ਵਾਸੀਆਂ ਲਈ ਸੁਰੱਖਿਅਤ ਭੋਜਨ ਅਧਿਨਿਯਮ (SFCR) ਕੈਨੇਡਾ ਗਜ਼ਟ (Canada Gazette), ਭਾਗ I ਵਿਚ ਪ੍ਰਕਾਸ਼ਿਤ ਕੀਤੇ ਗਏ ਸਨ ਅਤੇ ਇਹ 15 ਜਨਵਰੀ 2019 ਨੂੰ ਲਾਗੂ ਹੋ ਜਾਣਗੇ। ਹਾਲਾਂਕਿ ਅਧਿਨਿਯਮਾਂ ਵਿੱਚ ਸ਼ਾਮਲ ਜ਼ਿਆਦਾਤਰ ਵੇਰਵੇ ਭੋਜਨ ਦੀ ਸੁਰੱਖਿਆ ਅਤੇ ਪਤਾ ਲਗਾਉਣ ਦੀ ਯੋਗਤਾ (ਟ੍ਰੇਸੇਬਿਲਿਟੀ) ਨਾਲ ਸੰਬੰਧਿਤ ਹਨ, ਮਹੱਤਵਪੂਰਨ ਵਪਾਰ ਅਤੇ ਵਣਜ ਤੱਤ ਵੀ ਹਨ ਜੋ ਖਾਸ ਤੌਰ ‘ਤੇ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨਾਲ ਸੰਬੰਧ ਰੱਖਦੀਆਂਹਨ। ਇਹਨਾਂ ਅਧਿਨਿਯਮਾਂ ਵਿੱਚ ਅਧਿਨਿਯਮਾਂ ਦੇ ਅਧੀਨ ਆਉਣ ਵਾਲੇ ਕੈਨੇਡਾ ਵਾਸੀਆਂ ਲਈ ਖਾਸ ਲੋੜਾਂ ਸ਼ਾਮਲ ਹਨ।
ਕੈਨੇਡਾ ਵਾਸੀਆਂ ਲਈ ਸੁਰੱਖਿਅਤ ਭੋਜਨ ਅਧਿਨਿਯਮ (SFCR) ਵਿਚ ਪਰਿਵਰਤਨ
ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਵਪਾਰ ਕਰਨ (ਮਤਲਬ ਕਿ ਖਰੀਦਣ, ਵੇਚਣ, ਆਯਾਤ ਕਰਨ, ਨਿਰਯਾਤ ਕਰਨ) ਲਈ DRC ਮੈਂਬਰਸ਼ਿਪ ਦੀ ਲੋੜ ਹੈ, ਜਦ ਤੱਕ ਕਿ ਕਿਸੇ ਹੋਰ ਤਰੀਕੇ ਨਾਲ ਅਪਵਾਦ ਨਾ ਦਿੱਤਾ ਗਿਆ ਹੋਵੇ। DRC ਦੇ ਵਰਤਮਾਨ ਮੈਂਬਰਾਂ ਲਈ, ਆਮ ਵਾਗ ਕੰਮ ਚੱਲਦਾ ਰਹੇਗਾ। ਪਰ, ਜੇ ਤੁਸੀਂ DRC ਮੈਂਬਰ ਨਹੀਂ ਹੋ ਤਾਂ ਇਹ ਪਤਾ ਕਰਨਾ ਮਹੱਤਵਪੂਰਨ ਹੈ ਕਿ ਪ੍ਰਸਤਾਵਿਤ ਵਿਨਿਯਮਾਂ ਦਾ ਪਾਲਣ ਕਰਨ ਲਈ ਕੀ ਤੁਹਾਨੂੰ ਮੈਂਬਰਸ਼ਿਪ ਦੀ ਲੋੜ ਹੈ।
ਇਹ ਨਿਰਧਾਰਤ ਕਰਨ ਵਿੱਚ ਮਦਦ ਕਰਨ ਲਈ ਕਿ ਕੀ ਤੁਹਾਨੂੰ DRC ਮੈਂਬਰਸ਼ਿਪ ਦੀ ਲੋੜ ਹੈ ਜਾਂ ਕੀ ਤੁਹਾਨੂੰ ਇਸ ਲੋੜ ਤੋਂ ਛੋਟ ਮਿਲੀ ਹੋਈ ਹੈ, DRC ਨੇ ਸਵੈ-ਮੁਲਾਂਕਣ ਸਾਧਨਾਂ ਦੀ ਇੱਕ ਸਮੂਹ ਤਿਆਰ ਕੀਤਾ ਹੈ।
ਮਨਾਹੀਆਂ ਅਤੇ ਅਪਵਾਦਾਂ ਸਮੇਤ, ਭਾਗ 6, ਡਿਵੀਜ਼ਨ 6, ਸਬਡਿਵੀਜ਼ਨ C – ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਵਪਾਰ ਬਾਰੇ ਹੋਰ ਜਾਣਕਾਰੀ ਲਈ, DRC ਦੇ SFCR ਸਾਧਨਾਂ ਨੂੰ ਦੇਖੋ ਜਾਂ DRC ਹੈਲਪ ਡੈਸਕ ਨਾਲ ਸੰਪਰਕ ਕਰੋ।